"ਰੋਕੋ ਕੈਂਸਰ" ਸੰਸਥਾ ਦੇ ਗਲੋਬਲ ਰੋਮਿੰਗ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨਾਲ ਮੂੰਹ 'ਤੇ ਗੱਲਾਂ।
ਮੁਲਾਕਾਤੀ:- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਪਿਆਰੇ ਪਾਠਕ ਦੋਸਤੋ, ਆਪਣੀ ਜਨਮ ਭੂਮੀ ਨਾਲ ਪਿਆਰ ਹਰ ਕਿਸੇ ਨੂੰ ਹੁੰਦੈ। ਜਿਸ ਨੇ ਆਪਣੇ ਜੀਵਨ 'ਚੋਂ ਇਹ ਪਿਆਰ ਹੀ ਮਨਫ਼ੀ ਕਰ ਲਿਆ ਤਾਂ ਸਮਝੋ ਕਿ ਉਸ ਮਨੁੱਖ ਨੇ ਆਪਣੀਆਂ ਭਾਵਨਾਵਾਂ, ਆਪਣੇ ਅੰਦਰ ਬੈਠੇ ਇੱਕ ਪਿਓ, ਇੱਕ ਪੁੱਤ, ਇੱਕ ਭਰਾ ਨੂੰ ਖੁਦ ਹੀ ਆਪਣੇ ਅੰਦਰ ਦਫ਼ਨ ਕਰ ਲਿਐ। ਜਨਮ ਭੋਇੰ ਨਾਲ ਪਿਆਰ ਦੇ ਇਜ਼ਹਾਰ ਦਾ ਢੰਗ ਵੱਖਰਾ ਵੱਖਰਾ ਹੋ ਸਕਦੈ। ਪ੍ਰਦੇਸੀਂ ਵਸੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਕੋਈ ਆਪਣੀ ਜਨਮ ਭੋਇੰ ਨਾਲ ਪਿਆਰ ਆਪਣੇ ਪਿੰਡ ਖੇਡ ਮੇਲੇ ਕਰਵਾ ਕੇ ਕਰ ਰਿਹੈ। ਕੋਈ ਗਰੀਬਾਂ ਨੂੰ ਦਾਨ ਦੇ ਕੇ ਕਰ ਰਿਹੈ, ਕੋਈ ਆਪਣੇ ਪੁਰਖਿਆਂ ਦੀ ਯਾਦ 'ਚ ਪਿੰਡਾਂ ਦੀਆਂ ਜੂਹਾਂ 'ਚ ਯਾਦਗਾਰੀ ਗੇਟ ਉਸਾਰ ਕੇ ਆਪਣਾ ਪਿਆਰ ਦਿਖਾ ਰਿਹੈ, ਕੋਈ ਆਪਣੇ ਪਿੰਡ 'ਚ ਖੇਡ ਮੈਦਾਨਾਂ ਦੀ ਦਿੱਖ ਸੰਵਾਰਨ ਦੇ ਆਹਰ 'ਚ ਰੁੱਝਿਆ ਹੋਇਆ ਹੈ। ਪਰ ਜਿਸ ਸਖ਼ਸ਼ ਦੀ ਗੱਲ ਕਰਨ ਜਾ ਰਿਹਾ ਹਾਂ ਉਸਨੇ ਆਪਣਾ ਮੋਹ ਪਿੰਡ ਨਾਲ ਦਿਖਾਉਣ ਦੇ ਨਾਲ ਨਾਲ ਸਮੁੱਚੇ ਪੰਜਾਬ ਨੂੰ ਹੀ ਆਪਣਾ ਪਿੰਡ ਸਮਝ ਕੇ ਜੋ ਇਤਿਹਾਸ ਰਚਿਆ ਹੈ, ਸ਼ਾਇਦ ਕਿਸੇ ਹੋਰ ਪ੍ਰਵਾਸੀ ਪੰਜਾਬੀ ਦੇ ਹਿੱਸੇ ਨਾ ਹੀ ਆਇਆ ਹੋਵੇ। ਉਹ ਸਖ਼ਸ਼ ਹੈ