23 Jul 2012

ਹਿੰਮਤਪੁਰਾ ਡੌਟ ਕੌਮ ਆਪ ਜੀ ਦੇ ਸਨਮੁੱਖ ਕਰ ਰਿਹਾ ਹੈ ਪ੍ਰਸਿੱਧ ਲੇਖਕ ਇਕਬਾਲ ਗਿੱਲ ਰਾਮੂਵਾਲੀਆ ਜੀ ਦੀ ਆਪਣੇ ਆਪ ਨਾਲ ਮੁਲਾਕਾਤ

ਪਿਆਰੇ ਪਾਠਕੋ, ਕਿਸੇ ਇੱਕ ਕਲਮਕਾਰ ਵੱਲੋਂ ਕਿਸੇ ਵਿਅਕਤੀ ਵਿਸ਼ੇਸ਼ ਦੀ ਇੰਟਰਵਿਊ ਕੀਤੀ ਜਰੂਰ ਪੜ੍ਹੀ ਜਾਂ ਦੇਖੀ, ਸੁਣੀ ਹੋਵੇਗੀ। ਪਰ ਅੱਜ ਤੁਹਾਨੂੰ ਅਜਿਹੀ ਇੰਟਰਵਿਊ ਪੜ੍ਹਾਉਣ ਜਾ ਰਹੇ ਹਾਂ ਜਿਸ ਵਿੱਚ ਸਵਾਲੀ ਵੀ ਲੇਖਕ ਆਪ ਹੈ ਤੇ ਜਵਾਬ ਵੀ ਆਪ ਦਿੱਤੇ ਹਨ। ਆਪਣੇ ਆਪ ਤੋਂ ਜਿਆਦਾ ਆਪਣੇ ਆਪ ਨੂੰ ਹੋਰ ਕੋਈ ਨਹੀਂ ਜਾਣ ਸਕਦਾ। ਹਿੰਮਤਪੁਰਾ ਡੌਟ ਕੌਮ ਆਪ ਜੀ ਦੇ ਸਨਮੁੱਖ ਕਰ ਰਿਹਾ ਹੈ ਪ੍ਰਸਿੱਧ ਲੇਖਕ ਇਕਬਾਲ ਗਿੱਲ ਰਾਮੂਵਾਲੀਆ ਜੀ ਦੀ ਆਪਣੇ ਆਪ ਨਾਲ ਮੁਲਾਕਾਤ.
?ਲੈ ਬਈ ਸੱਜਣਾ! ਮੈਂ ਹਾਂ ਤਾਂ 'ਤੂੰ' ਈ; ਪਰ ਅੱਜ ਮੈਂ ਗੱਲਾਂ ਕਰਨੀਐਂ ਤੇਰੇ ਨਾਲ ਬੱਸ ਇੱਕ ਆਮ ਵਾਕਫ਼ਕਾਰ ਬਣ ਕੇ, ਜਾਣਕਾਰ ਬਣ ਕੇ! ਪਹਿਲਾਂ ਤਾਂ ਇਹ ਦੱਸ ਕਿ 27-28 ਸਾਲ ਓਪਰੇ ਮੁਲਕ ਕੈਨੇਡਾ 'ਚ ਵਿੱਦਿਆਕਾਰੀ ਕਰਨ ਤੋਂ ਬਾਅਦ ਹੁਣ ਤੂੰ ਤੇ ਤੇਰੀ ਬੀਵੀ ਰਟਾਇਰ ਹੋ ਗਏ ਓਂ; ਤੁਹਾਡੀਆਂ ਜੌੜੀਆਂ ਧੀਆਂ ਆਪਣੋ-ਆਪਣੇ ਘਰੀਂ ਚਲੀਆਂ ਗਈਆਂ ਨੇ। ਲੰਮੀ ਘਾਲਣਾ 'ਚੋਂ ਗੁਜ਼ਰਦਿਆਂ, ਵਿੱਦਿਅਕ, ਸਾਹਿਤਕ ਅਤੇ ਪਦਵੀਅਕ (ਪਦਵੀਆਂ ਨਾਲ ਸਬੰਧਤ) ਖੇਤਰਾਂ 'ਚ ਅਨੇਕਾਂ ਪ੍ਰਾਪਤੀਆਂ ਕਰਨ ਤੋਂ ਬਾਅਦ ਅੱਜ ਵਾਲ਼ੇ ਮੁਕਾਮ 'ਤੇ ਪਹੁੰਚ ਕੇ, ਬਚਪਨ ਕਿੰਨਾ ਕੁ ਯਾਦ ਆਉਂਦੈ?

21 Aug 2011

ਪੰਜਾਬੀ ਫ਼ਿਲਮੀ ਕਾਮੇਡੀ ਦਾ ਥੰਮ- ਮੇਹਰ ਮਿੱਤਲ

ਗੁਰਲਾਲ 'ਪ੍ਰਿੰਸ'ਮੇਹਰ ਮਿੱਤਲ ਪੰਜਾਬੀ ਫ਼ਿਲਮੀ ਖ਼ੇਤਰ ਦਾ ਧਰੂ ਤਾਰਾ ਹੈ। ਕੋਈ ਵੀ ਵਕਤੀ ਧੁੰਦ ਦਾ ਬੱਦਲ ਉਹਦੀ ਚਮਕ ਨੂੰ ਮੱਠੀ ਨਹੀਂ ਕਰ ਸਕਦਾ। ਫ਼ਿਲਮੀ ਕਾਮੇਡੀ ਦੇ ਖ਼ੇਤਰ ਵਿੱਚ ਜੋ ਪੈੜਾਂ ਮੇਹਰ ਮਿੱਤਲ ਨੇ ਪਾਈਆਂ ਹਨ, ਉਹ ਬਾ-ਕਮਾਲ ਨੇ। ਫ਼ਿਲਮ 'ਵਲਾਇਤੀ ਬਾਬੂ', 'ਦੋ ਮਦਾਰੀ' ਆਦਿ ਤੋਂ ਸ਼ੁਰੂ ਕਰਕੇ ਹੁਣ ਤੱਕ ਸੈਂਕੜੇ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਹੈ ਮੇਹਰ ਮਿੱਤਲ। ਫ਼ਿਲਮ ਵਲਾਇਤੀ ਬਾਬੂ ਵਿੱਚ ਬੇਸ਼ੱਕ ਉਸਦਾ ਰੋਲ ਹੀਰੋ ਦਾ ਸੀ, ਪਰ ਅਸਲੀ ਪਛਾਣ ਉਸ ਨੂੰ ਕਾਮੇਡੀ ਨੇ ਹੀ ਦਿੱਤੀ। ਫ਼ਿਰ ਇੱਕ ਸਮਾਂ ਅਜਿਹਾ ਆਇਆ ਕਿ ਜਦੋਂ ਕਿਸੇ ਫ਼ਿਲਮ ਵਿੱਚ ਦਰਸ਼ਕਾਂ ਨੂੰ ਇਹ ਪਤਾ ਲਗਦਾ ਕਿ ਇਸ ਵਿੱਚ ਮੇਹਰ ਮਿੱਤਲ ਨਹੀਂ ਹੈ ਤਾਂ ਦਰਸ਼ਕ ਉਸ ਨੂੰ ਰਿਲੀਜ਼ ਤੋਂ ਪਹਿਲਾਂ ਹੀ ਨਕਾਰ ਦਿੰਦੇ।
ਪੰਜਾਬ ਦੇ ਮਾਲਵਾ ਖ਼ਿੱਤੇ ਦੇ ਜਿਲਾ ਬਠਿੰਡਾ ਦਾ

26 Jul 2011

ਕੈਂਸਰ ਦੀ ਬੀਮਾਰੀ ਨੂੰ ਹੀ ਕੈਂਸਰ ਦੀ ਬੀਮਾਰੀ ਵਾਂਗ ਚਿੰਬੜ ਗਿਐ ਕੁਲਵੰਤ ਸਿੰਘ ਧਾਲੀਵਾਲ।

"ਰੋਕੋ ਕੈਂਸਰ" ਸੰਸਥਾ ਦੇ ਗਲੋਬਲ ਰੋਮਿੰਗ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨਾਲ ਮੂੰਹ 'ਤੇ ਗੱਲਾਂ।
ਮੁਲਾਕਾਤੀ:- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਪਿਆਰੇ ਪਾਠਕ ਦੋਸਤੋ, ਆਪਣੀ ਜਨਮ ਭੂਮੀ ਨਾਲ ਪਿਆਰ ਹਰ ਕਿਸੇ ਨੂੰ ਹੁੰਦੈ। ਜਿਸ ਨੇ ਆਪਣੇ ਜੀਵਨ 'ਚੋਂ ਇਹ ਪਿਆਰ ਹੀ ਮਨਫ਼ੀ ਕਰ ਲਿਆ ਤਾਂ ਸਮਝੋ ਕਿ ਉਸ ਮਨੁੱਖ ਨੇ ਆਪਣੀਆਂ ਭਾਵਨਾਵਾਂ, ਆਪਣੇ ਅੰਦਰ ਬੈਠੇ ਇੱਕ ਪਿਓ, ਇੱਕ ਪੁੱਤ, ਇੱਕ ਭਰਾ ਨੂੰ ਖੁਦ ਹੀ ਆਪਣੇ ਅੰਦਰ ਦਫ਼ਨ ਕਰ ਲਿਐ। ਜਨਮ ਭੋਇੰ ਨਾਲ ਪਿਆਰ ਦੇ ਇਜ਼ਹਾਰ ਦਾ ਢੰਗ ਵੱਖਰਾ ਵੱਖਰਾ ਹੋ ਸਕਦੈ। ਪ੍ਰਦੇਸੀਂ ਵਸੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਕੋਈ ਆਪਣੀ ਜਨਮ ਭੋਇੰ ਨਾਲ ਪਿਆਰ ਆਪਣੇ ਪਿੰਡ ਖੇਡ ਮੇਲੇ ਕਰਵਾ ਕੇ ਕਰ ਰਿਹੈ। ਕੋਈ ਗਰੀਬਾਂ ਨੂੰ ਦਾਨ ਦੇ ਕੇ ਕਰ ਰਿਹੈ, ਕੋਈ ਆਪਣੇ ਪੁਰਖਿਆਂ ਦੀ ਯਾਦ 'ਚ ਪਿੰਡਾਂ ਦੀਆਂ ਜੂਹਾਂ 'ਚ ਯਾਦਗਾਰੀ ਗੇਟ ਉਸਾਰ ਕੇ ਆਪਣਾ ਪਿਆਰ ਦਿਖਾ ਰਿਹੈ, ਕੋਈ ਆਪਣੇ ਪਿੰਡ 'ਚ ਖੇਡ ਮੈਦਾਨਾਂ ਦੀ ਦਿੱਖ ਸੰਵਾਰਨ ਦੇ ਆਹਰ 'ਚ ਰੁੱਝਿਆ ਹੋਇਆ ਹੈ। ਪਰ ਜਿਸ ਸਖ਼ਸ਼ ਦੀ ਗੱਲ ਕਰਨ ਜਾ ਰਿਹਾ ਹਾਂ ਉਸਨੇ ਆਪਣਾ ਮੋਹ ਪਿੰਡ ਨਾਲ ਦਿਖਾਉਣ ਦੇ ਨਾਲ ਨਾਲ ਸਮੁੱਚੇ ਪੰਜਾਬ ਨੂੰ ਹੀ ਆਪਣਾ ਪਿੰਡ ਸਮਝ ਕੇ ਜੋ ਇਤਿਹਾਸ ਰਚਿਆ ਹੈ, ਸ਼ਾਇਦ ਕਿਸੇ ਹੋਰ ਪ੍ਰਵਾਸੀ ਪੰਜਾਬੀ ਦੇ ਹਿੱਸੇ ਨਾ ਹੀ ਆਇਆ ਹੋਵੇ। ਉਹ ਸਖ਼ਸ਼ ਹੈ